Snapchat ਬੀਟਾ

ਉਪਲਬਧ ਬੀਟਾ ਸੱਦਿਆਂ ਲਈ ਜਾਂਚ ਕਰ ਰਹੇ ਹਾਂ...

Snapchat ਵਿਸ਼ੇਸ਼ਤਾਵਾਂ ਦੇ ਜਾਰੀ ਹੋਣ ਤੋਂ ਪਹਿਲਾਂ ਉਹਨਾਂ ਨੂੰ ਜਾਂਚਣ ਵਿੱਚ ਮਦਦ ਕਰੋ!

iOS

Snapchat iOS ਬੀਟਾ ਬਾਰੇ ਜਾਣਨ ਲਈ ਚੀਜ਼ਾਂ
  1. ਨਵੇਂ iOS ਬੀਟਾ ਵਰਜਨ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਭੇਜੇ ਜਾਂਦੇ ਹਨ।
  2. ਸਾਰੇ ਟੈਸਟਰਾਂ ਨੂੰ TestFlight ਰਾਹੀਂ ਚੁਣਿਆ ਜਾਂਦਾ ਹੈ। Apple ਦੀਆਂ ਟੂਲਿੰਗ ਸੀਮਾਵਾਂ ਅਤੇ Snapchat ਦੀ ਗੁਣਵੱਤਾ ਬਾਰੇ ਤੇਜ਼ ਫੀਡਬੈਕ ਦੀਆਂ ਲੋੜਾਂ ਕਾਰਨ ਤੇਜ਼ੀ ਨਾਲ ਐਪ ਸਥਾਪਤ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਸਾਡੇ ਵਲੋਂ ਭੇਜੇ ਹਰੇਕ ਬੀਟਾ ਵਰਜਨ ਉੱਤੇ ਜਲਦੀ ਨਾਲ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।
  3. ਇਸ ਦਾ ਮਤਲਬ ਹੈ ਕਿ ਲਗਭਗ ਹਰ ਦੂਜੇ ਦਿਨ ਨਵੀਆਂ ਨਾਮਜ਼ਦਗੀਆਂ ਲਈ ਥਾਵਾਂ ਖਾਲੀ ਹੁੰਦੀਆਂ ਹਨ।
  4. ਸਥਿਰ ਬੀਟਾ ਟੈਸਟਰ ਬਣਨ ਲਈ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਮੌਜੂਦਾ ਵਰਜਨ ਸਥਾਪਤ ਕਰਨ ਲਈ ਥੋੜ੍ਹੇ-ਥੋੜ੍ਹੋ ਸਮੇਂ ਬਾਅਦ ਇਸ ਪੰਨੇ 'ਤੇ ਆਉਂਦੇ ਰਹੋ।
  5. ਜੇ ਤੁਹਾਨੂੰ ਕਿਸੇ ਵੀ ਸਮੇਂ ਬੀਟਾ ਵਰਜਨ ਨੂੰ ਰੱਖਣਾ ਚੁਣੌਤੀਪੂਰਨ ਲੱਗਦਾ ਹੈ, ਤਾਂ ਤੁਸੀਂ ਨਵੀਨਤਮ ਵਿਸ਼ੇਸ਼ਤਾਵਾਂ ਬਾਰੇ ਜਾਣੂੰ ਰਹਿਣ ਲਈ App Store ਤੋਂ ਜਨਤਕ Snapchat ਐਪ ਸਥਾਪਤ ਕਰਨਾ ਯਕੀਨੀ ਬਣਾਓ।
iOS ਬੀਟਾ ਟੈਸਟਰ ਬਣਨ ਲਈ ਦੋ ਕਦਮ
  1. App Store ਤੋਂ TestFlight ਨੂੰ ਸਥਾਪਤ ਕਰੋ
    ਜੇ ਤੁਹਾਡੇ ਕੋਲ ਪਹਿਲਾਂ ਤੋਂ ਨਹੀਂ ਹੈ, ਤਾਂ TestFlight ਐਪ ਨੂੰ ਸਥਾਪਤ ਕਰੋ। ਸਾਰੀਆਂ ਅੱਪਡੇਟਾਂ TestFlight ਰਾਹੀਂ ਆਉਂਦੀਆਂ ਹਨ। ਇਹ ਯਕੀਨੀ ਬਣਾਓ ਕਿ TestFlight ਵਿੱਚ ਸੂਚਨਾਵਾਂ ਨੂੰ ਯੋਗ ਬਣਾਇਆ ਗਿਆ ਹੈ ਤਾਂ ਜੋ ਕੋਈ ਅੱਪਡੇਟ ਆਉਣ 'ਤੇ ਤੁਹਾਨੂੰ ਜਾਣਕਾਰੀ ਮਿਲ ਸਕੇ।
  2. ਮੌਜੂਦਾ ਬੀਟਾ ਵਿੱਚ ਸ਼ਾਮਲ ਹੋਵੋ
    Snapchat ਬੀਟਾ ਵਿੱਚ ਸ਼ਾਮਲ ਹੋਣ ਅਤੇ ਸਭ ਤੋਂ ਹਾਲੀਆ ਵਰਜਨ ਨੂੰ ਸਥਾਪਤ ਕਰਨ ਲਈ TestFlight ਨੂੰ ਸਥਾਪਤ ਕਰਕੇ ਇਸ ਲਿੰਕ ਨੂੰ ਆਪਣੇ ਮੋਬਾਈਲ ਡਿਵਾਈਸ 'ਤੇ ਖੋਲ੍ਹੋ।
ਨਾਮਜ਼ਦਗੀਆਂ ਦੀ ਗਿਣਤੀ ਸੀਮਤ ਹੋਣ 'ਤੇ ਲਿੰਕ ਤੋਂ ਪਤਾ ਲੱਗ ਜਾਵੇਗਾ ਪਰ ਨਾਮਜ਼ਦਗੀਆਂ ਲਈ ਖਾਲੀ ਥਾਵਾਂ ਪਤਾ ਕਰਨ ਵਾਸਤੇ ਥੋੜ੍ਹੇ ਚਿਰ ਬਾਅਦ ਲਿੰਕ 'ਤੇ ਵਾਪਸ ਆਓ ਕਿਉਂਕਿ ਥਾਵਾਂ ਹਫ਼ਤੇ ਵਿੱਚ ਕਈ ਵਾਰ ਉਪਲਬਧ ਹੁੰਦੀਆਂ ਹਨ।
Snap ਭੇਜਣ ਦਾ ਅਨੰਦ ਲਓ!
ਇੱਥੇ ਧਿਆਨ ਵਿੱਚ ਰੱਖਣ ਵਾਲੀਆਂ ਕੁਝ ਚੀਜ਼ਾਂ ਦਿੱਤੀਆਂ ਹਨ
ਮਹੱਤਵਪੂਰਨ 🚨 'ਰਿਪੋਰਟ ਕਰਨ ਲਈ ਝੰਜੋੜੋ' ਵਿਕਲਪ ਖ਼ਾਸ ਕਰਕੇ ਤਕਨੀਕੀ ਸਮੱਸਿਆ ਦੀ ਰਿਪੋਰਟ ਕਰਨ ਜਾਂ ਕੋਈ ਬਿਹਤਰੀ ਦਾ ਸੁਝਾਅ ਦੇਣ ਲਈ ਹੈ। ਜੇ ਤੁਸੀਂ ਦੁਰਵਰਤੋਂ, ਪਰਦੇਦਾਰੀ ਜਾਂ ਸੁਰੱਖਿਆ ਚਿੰਤਾ ਜਾਂ Snapchat 'ਤੇ ਸਪੈਮ ਦੀ ਰਿਪੋਰਟ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਥੇ ਜਾਓ।
Snapchat ਨੂੰ ਹੋਰ ਵੀ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਧੰਨਵਾਦ!
Team Snapchat

Android

⚠️ ਸਾਡੇ Android ਬੀਟਾ ਪ੍ਰੋਗਰਾਮ ਲਈ ਨਾਮਜ਼ਦਗੀਆਂ ਨੂੰ ਰੋਕ ਕੇ ਰੱਖਿਆ ਹੈ, ਫ਼ਿਲਹਾਲ - ਉਡੀਕ ਕਰੋ! ਅਸੀਂ ਤੁਹਾਡੇ ਧੀਰਜ ਦੀ ਸ਼ਲਾਘਾ ਕਰਦੇ ਹਾਂ।